ਸਿੱਖੀ ਮਹਿਲ (ਗੀਤ)

guru-Gobind-Singh-Ji-With-Family

ਸਿੱਖੀ ਮਹਿਲ

(ਗੀਤ)

 

ਸ਼ਾਹੇ ਸ਼ਹਿਨਸ਼ਾਹ ਕਲਗੀਆਂ ਵਾਲੇ,
ਤੇਰੇ ਇਹਸਾਂ ਭੁਲਾ ਨਹੀਂ ਸਕਦਾ ।
ਤੇਰੇ ਉਪਕਾਰ ਗੁਣਗੁਨਾਵਾਂ ਮੈਂ,
ਯਾਰੇ ਬੇਕਸਾਂ ਭੁਲਾ ਨਹੀਂ ਸਕਦਾ ।

ਕਾਇਮ ਰੱਖਣ ਨੂੰ ਇਹ ਮਹਿਲ ਤੇਰਾ,
ਖੜੇ ਦੋ ਲਾਲ ਵਿਚ ਦੀਵਾਰਾਂ ਦੇ ।
ਇਹਦੀ ਨੀਹਾਂ ‘ਚ ਖੂਨ ਸਿੰਜਿਆ ਏ,
ਤੇਰੇ ਅਜੀਤ ਤੇ ਜੁਝਾਰਾਂ ਨੇ ।
ਇਹਦੀ ਇੱਟ ਇੱਟ ਵਿਚੋਂ ਮੇਰੇ ਦਾਤਾ,
ਆਉਂਦੇ ਪੈਗ਼ਾਮ ਕਈ ਹਜ਼ਾਰਾਂ ਦੇ । ਸ਼ਾਹੇ ….

ਲਾਲ ਸੂਹਾ ਹੈ ਇਹ ਮਹਿਲ ਜਿਹੜਾ,
ਰੱਤ ਆਪਣੀ ਦੇ ਨਾਲ ਰੰਗਿਆ ਏ ।
ਸਾਰਾ ਸਰਬੰਸ ਤੂੰ ਲੁਟਾ ਚਲਿਆਂ,
ਮੋੜ ਵਿਚ ਕੁਝ ਤੇ ਵੀ ਨਾ ਮੰਗਿਆ ਏ ।
ਹਾਲ ਮਿੱਤਰ ਪਿਆਰੇ ਨੂੰ ਦੱਸਿਆ,
ਝੱਟ ਜੰਗਲਾਂ ‘ਚ ਕਿਵੇਂ ਲੰਘਿਆ ਏ । ਸ਼ਾਹੇ ….

ਸੀਸ ਆਪਣੇ ਪਿਤਾ ਦਾ ਦੇ ਕੇ ਤੂੰ,
ਲਾਜ ਰੱਖ ਲਈ ਏ ਦੇਸ਼ ਮੇਰੇ ਦੀ ।
ਠੰਢੜੇ ਬੁਰਜ ਗੁਜ਼ਰ ਗਈ ਗੁਜਰੀ ਮਾਂ,
ਤਾਂ ਗੁਜ਼ਰ ਲੰਘ ਗਈ ਏ ਦੇਸ਼ ਮੇਰੇ ਦੀ ।
‘ਅਰਸ਼ੀ’ ਨੈਣਾ ‘ਚ ਤੂੰ ਰਹੇਂ ਵਸਦਾ,
ਚਮਕੇ ਤਕਦੀਰ ਦੇਸ਼ ਮੇਰੇ ਦੀ । ਸ਼ਾਹੇ ….

Leave a Reply