ਮੁਸਾਫ਼ਿਰ (ਗੀਤ)

life is a journey

ਮੁਸਾਫ਼ਿਰ (ਗੀਤ)


ਚਲ ਮੁਸਾਫ਼ਿਰ ਦੂਰ ਹੈ ਜਾਣਾ ।
ਇਹ ਜਿੰਦੜੀ ਦਿਨ ਚਾਰ ਦਿਹਾੜੇ,
ਕਲ੍ਹ ਹੈ ਹੋਰ ਟਿਕਾਣਾ ।

ਮੇਰਾ ਮੇਰਾ, ਮੇਰੀ ਮੇਰੀ,
ਕਰ ਕਰ ਬੰਦਿਆ ਉਡਾਈ ਹਨ੍ਹੇਰੀ ।
ਹਵਾ ਦੇ ਇੱਕੋ ਬੁੱਲੇ ਨਾਲੇ,
(ਓਏ) ਸਭ ਕੁਝ ਹੈ ਉੱਡ ਜਾਣਾ ।
ਚਲ ਮੁਸਾਫ਼ਿਰ….

ਲੈ ਲੈ ਹਰਦਮ ਨਾਮ ਹਰੀ ਦਾ,
ਭਾਵ ਸਾਗਰ ਚੋਂ ਪਾਰ ਤਰੀ ਦਾ ।
ਪਾਪਾਂ ਦੀ ਬੇੜੀ ਨੇ ਜਿੰਦੇ,
ਇੱਕ ਦਿਨ ਹੈ ਡੁੱਬ ਜਾਣਾ ।
ਚਲ ਮੁਸਾਫ਼ਿਰ….

ਹੱਕ ਕਮਾਵੀਂ ਹੱਕ ਦੀ ਖਾਵੀਂ,
ਨਾ ਕਿਸੇ ਦਾ ਦਿਲ ਦੁਖਾਵੀਂ ।
ਦਸਾਂ ਨੌਹਾਂ ਦੀ ਕਿਰਤ ਕਮਾਵੀਂ
ਪਰ ਦਰਬੇ ਨੂੰ ਹੱਥ ਨਾ ਲਾਣਾ ।
ਚਲ ਮੁਸਾਫ਼ਿਰ….

ਹਰ ਕੋਈ ਆਪਣੀ ਕਿਸਮਤ ਖਾਵੇ,
ਤੂੰ ਕਿਓਂ ਭਰਦਾ ਹੌਕੇ ਹਾਵੇ ।
ਮੋਹਰ ਹੈ ਜਿਸਦੀ ਓਹੀਓ ਖਾਵੇ,
ਕਹਿੰਦਾ ਦਾਣਾ ਦਾਣਾ ।
ਚਲ ਮੁਸਾਫ਼ਿਰ….

ਅੱਜ ਤੂੰ ਕੁਝ ਹੈਂ ਕਲ੍ਹ ਤੂੰ ਕੀਸੀ,
ਚੜ੍ਹ ਬੈਠਾ ਹਉਮੈ ਦੀ ਟੀਸੀ ।
ਪਲ ਦੋ ਪਲ ਹੈ ਸ਼ੁਹਰਤ ਤੇਰੀ,
ਨਾ ਕਰ ‘ਅਰਸ਼ੀ’ ਮਾਣਾ
ਚਲ ਮੁਸਾਫ਼ਿਰ….

Leave a Reply