ਨਾਨਕ ਦੇ ਦਰ ‘ਤੇ

 

ਦੇਹ ਆਸਰਾ ਮੈਨੂੰ ।
ਦੇ ਦੇ ਸਹਾਰਾ ਮੈਨੂੰ
ਨਾਨਕ ਜੀ ਮੈਂ ਦਰ ਤੇਰੇ
ਮੇਹਰਾਂ ਦੇ ਸਾਈਆਂ ਦਰ ਤੇਰੇ ।

ਦੇਹ ਆਸਰਾ….

ਡੁਬਦਿਆਂ ਨੂੰ ਤਾਰੇ ਤੂੰ ।
ਤਪਦੇ ਕੜਾਹੇ ਠਾਰੇ ਤੂੰ ।
ਮਾਣ ਵਲੀਆਂ ਦਾ ਮਾਰੇ ਤੂੰ ।
ਆਇਆ ਮੈਂ ਦਾਤਾ ਦਰ ਤੇਰੇ ।
ਮਿਹਰਾਂ ਦੇ ਸਾਈਆਂ ਦਰ ਤੇਰੇ ।

ਦੇਹ ਆਸਰਾ….

ਇਕ ਉਂਕਾਰ ਦੱਸਿਆ ਤੂੰ ।
ਜੀਵਨ ਦਾ ਰਾਹ ਦੱਸਿਆ ਤੂੰ ।
ਸਾਡੇ ਦਿਲਾਂ ‘ਚ ਵਸਿਆ ਤੂੰ ।
ਨਾਨਕ ਜੀ ਮੈਂ ਦਰ ਤੇਰੇ ।
ਆਜਿਜ਼ ਤੇਰਾ ਦਰ ਤੇਰੇ ।

ਦੇਹ ਆਸਰਾ….

ਦੇਸ ਪ੍ਰਦੇਸ ਮਿਣ ਮਿਣ ਕੇ ।
ਖੁਆਬਾਂ ਦੇ ਮਹਿਲ ਚਿਣ ਚਿਣ ਕੇ ।
‘ਅਰਸ਼ੀ’ ਸਿਤਾਰੇ ਗਿਣ ਗਿਣ ਕੇ ।
ਆਇਆ ਮੈਂ ਨਾਨਕ ਦਰ ਤੇਰੇ ।
ਸ਼ਾਹਾਂ ਦੇ ਸ਼ਾਹ ਦਰ ਤੇਰੇ ।

ਦੇਹ ਆਸਰਾ ਮੈਨੂੰ ।
ਦੇ ਦੇ ਸਹਾਰਾ ਮੈਨੂੰ ।
ਨਾਨਕ ਜੀ ਮੈਂ ਦਰ ਤੇਰੇ ।
ਮੇਹਰਾਂ ਦੇ ਸਾਈਆਂ ਦਰ ਤੇਰੇ ।

Leave a Reply