ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ॥
Come, ye dear devotees, let us narrate the qualities of the ineffable Lord.
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ॥
Let us focus on the Ineffable’s infinite qualities and how we may realise Him.
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
Submit (surrender) your all, in body, mind, spirit and wealth to the Guru and abide by the Master’s Will. Only then will you realise Him.
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
Abide by Guru’s Will, and connect with, and sing the Writ of Truth.
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥ {ਪੰਨਾ 918}
Says Nanak, listen O devotees, let us focus on and recite the Ineffable’s infinite qualities.
(9) SGGS 918